Saturday, August 14, 2010

ਖ਼ਬਰ ਹੈ :-

ਖ਼ਬਰ ਹੈ :-


ਮੇਰੇ ਕੋਲ ਖ਼ਬਰ ਹੈ ਕਿ ਅੱਜ ਕੱਲ੍ਹ ਜ਼ਿਆਦਾਤਰ ਗੀਤਕਾਰ ,

ਆਪਣੀਆਂ ਕਲਮਾਂ ਨੂੰ ਕਿਤਾਬਾਂ ਲਿਖਣ ਵਾਲੇ ਪਾਸੇ ਘਸਾ ਰਹੇ ਹਨ ।

ਇਹ ਸ਼ਾਇਦ ਸੰਗੀਤਕ ਬਜ਼ਾਰ ਮੱਠਾ ਪੈਣ ਦਾ ਅਸਰ ਹੈ ,

ਕਿਉਂਕਿ ਪਾਇਰੇਸੀ ਵਧਣ ਕਰਕੇ ਕੈਸੇਟਾਂ,ਸੀ. ਡੀ. ਆਦਿ

 ਦੀ ਵਿਕਰੀ ਨਾ ਮਾਤਰ ਰਹਿ ਗਈ ਹੈ ,

 ਜਿਸ ਕਰਕੇ ਨਵੀਆਂ ਐਲਬਮਾਂ ਵਿੱਚ ਗੀਤ ਰਿਕਾਰਡ ਹੋਣ ਦਾ

 ਸਿਲਸਿਲਾ ਬਹੁਤ ਘੱਟ ਜਿਹਾ ਗਿਆ ਹੈ


ਸੋ ਆਪਣਾ ਜਹਿਨੀ ਕੀੜਾ ਮਾਰਨ ਵਾਸਤੇ ਜਾਂ ਆਪਣੀ ਕਲਾ ਨੂੰ

ਜਿਉਂਦਾ ਰੱਖਣ ਵਾਸਤੇ ਕਿਤਾਬਾ ਲਿਖਣਾ ਮਜ਼ਬੂਰੀ

ਅਤੇ ਲੋੜ ਦੋਵੇ ਹੀ ਹਨ ।

ਨਾਮੀ ਲੇਖਕ /ਗੀਤਕਾਰ ਸ਼ਮਸ਼ੇਰ ਸ਼ੰਧੂ ,

 ਗੁਰਚਰਨ ਵਿਰਕ ,ਭੱਟੀ ਭੜ੍ਹੀ ਵਾਲਾ, ਬਚਨ ਬੇਦਿਲ ,

ਜਰਨੈਲ ਘੁਮਾਣ ਆਦਿ ਦੇ ਨਾਂ ਕਿਤਾਬਾਂ ਲਿਖਣ ਰੁੱਝੇ

 ਲਿਖਾਰੀਆਂ ਵਿੱਚ ਜ਼ਿਕਰਯੋਗ ਹਨ ।

- ਖ਼ਬਰਚੀ

ਖ਼ਬਰ ਹੈ :-

ਖ਼ਬਰ ਹੈ :



ਮੇਰੇ ਕੋਲ ਖ਼ਬਰ ਹੈ ਕਿ ਜਸਵਿੰਦਰ ਭੱਲਾ , ਕਰਮਜੀਤ ਅਨਮੋਲ , ਬੀਨੂੰ ਢਿੱਲੋਂ

ਅਤੇ ਗੁਰਚੇਤ ਚਿੱਤਰਕਾਰ ਇੱਕ ਕਾਮੇਡੀ " ਨੌਟੀ ਬਾਬਾ " ਨਾਮਕ ਡਰਾਮਾ

ਲੈ ਕੇ ਕਨੇਡਾ ਸ਼ੋਅ ਕਰਨ ਗਏ ਹੋਏ ਹਨ ।

ਉਹਨਾਂ ਦੇ ਸ਼ੋਅ ਸੁਪਰਹਿੱਟ ਜਾ ਰਹੇ ਹਨ ।

ਖ਼ਬਰ ਹੈ ਕਿ ਸਰੀ ( ਵੈਨਕਓਵਰ ) ਨੌਟੀ ਬਾਬਾ ਏਨਾ ਕਾਮਯਾਬ ਹੋਇਆ

 ਕਿ ਕੁੱਝ ਦਿਨਾਂ ਦੇ ਵਕਫ਼ੇ ਨਾਲ ਹੀ ਆਨ ਡਿਮਾਂਡ ਇੱਕ ਸ਼ੋਅ ਹੋਰ ਕਰਨਾ ਪਿਆ ।

- ਖ਼ਬਰਚੀ